ਸਖ਼ਤ ਮੁਕਾਬਲੇ ਤੋਂ ਬਾਅਦ ਪਰਮਜੀਤ ਕੌਰ ਪਿੰਡ ਸ਼ਾਲਾਪੁਰ ਬੇਟ ਦੀ ਸਰਪੰਚ ਬਣੀ
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਗ੍ਰਾਮ ਪੰਚਾਇਤ ਪਿੰਡ ਸ਼ਾਲਾਪੁਰ ਬੇਟ ਦੀ ਪੰਚਾਇਤ ਦੀ ਹੋਈ ਚੋਣ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਪਰਮਜੀਤ ਕੌਰ ਪਤਨੀ ਪਰਮਜੀਤ ਸਿੰਘ ਰਾਜੂ ਜੇਤੂ ਰਹੇ | ਉਨ੍ਹਾਂ ਆਪਣੀ ਵਿਰੋਧੀ ਉਮੀਦਵਾਰ ਕੁਲਵਿੰਦਰ ਕੌਰ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ | ਚੋਣ ਵਿਚ ਮਲਕੀਤ ਚੰਦ, ਸੁਰਜੀਤ ਲਾਲ, ਕੁਲਵਿੰਦਰ ਕੌਰ ਪੰਚ ਚੁਣੇ ਗਏ, ਜਦਕਿ ਇਸਤੋਂ ਪਹਿਲਾਂ ਜੋਗਿੰਦਰ ਸਿੰਘ ਤੇ ਹਰਪ੍ਰੀਤ ਕੌਰ ਬਿਨਾਂ ਮੁਕਾਬਲਾ ਪੰਚਾਇਤ ਮੈਂਬਰ ਚੁਣੇ ਜਾ ਚੁੱਕੇ ਹਨ | ਨਵਨਿਯੁਕਤ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਪਿੰਡ ਵਾਸੀਆਂ ਆਪਣੇ ਸਮਰਥਕਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਪਿੰਡ ਦੇ ਵਿਕਾਸ ਲਈ ਵਚਨਬੱਧਤਾ ਦੁਹਰਾਈ |