JALANDHAR WEATHER

ਗ੍ਰਾਮ ਪੰਚਾਇਤ ਪਿੰਡ ਖੋਜੇਵਾਲ ਤੋਂ ਸਿਮਰਨਜੀਤ ਸਿੰਘ ਦਿਓਲ ਸਰਪੰਚ ਬਣੇ

ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਗ੍ਰਾਮ ਪੰਚਾਇਤ ਪਿੰਡ ਖੋਜੇਵਾਲ ਵਿਖੇ ਹੋਈ ਪੰਚਾਇਤੀ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਦਿਓਲ ਆਪਣੇ ਵਿਰੋਧੀ ਉਮੀਦਵਾਰ ਨੂੰ ਪਛਾੜ ਕੇ ਸਰਪੰਚ ਵਜੋਂ ਜੇਤੂ ਰਹੇ | ਚੋਣ ਵਿਚ ਮੀਨਾ ਕੁਮਾਰੀ, ਧਰਮਜੀਤ ਕੌਰ, ਨਿਰਮਲ ਲਾਲ, ਸਪਨਾ ਰਾਣੀ ਤੇ ਰਾਜਿੰਦਰ ਪਰਸਾਦ ਪੰਡਿਤ ਰਸੂਲਪੁਰ ਬਰਾਹਮਣਾ ਪੰਚਾਇਤ ਮੈਂਬਰ ਵਜੋਂ ਜੇਤੂ ਰਹੇ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਕਪੂਰ ਸਿੰਘ ਦਿਓਲ, ਅਜਾਇਬ ਸਿੰਘ ਦਿਓਲ, ਜਗਦੀਸ਼ ਸਿੰਘ ਜੋਸ਼, ਸਰਬਜੀਤ ਸਿੰਘ ਦਿਓਲ, ਭਾਜਪਾ ਦੇ ਯੂਵਾ ਮੋਰਚੇ ਦੇ ਪ੍ਰਧਾਨ ਸੰਨੀ ਬੈਂਸ ਤੇ ਹੋਰ ਸ਼ਖ਼ਸੀਅਤਾਂ ਨੇ ਜੇਤੂ ਰਹੇ ਸਰਪੰਚ ਤੇ ਪੰਚਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ੂ ਵਧਾਈ ਦਿੱਤੀ | ਪੰਚਾਇਤ ਮੈਂਬਰਾਂ ਨੇ ਉਨ੍ਹਾਂ ਦੀ ਚੋਣ ਲਈ ਪਿੰਡ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ