ਬੀਬੀ ਕਵਲਜੀਤ ਕੌਰ ਸੰਧੂ ਲਗਾਤਾਰ ਦੂਸਰੀ ਵਾਰ ਅਜੇ ਨਗਰ ਪੰਚਾਇਤ ਤੋਂ ਸਰਪੰਚੀ ਜਿੱਤੇ
ਛੇਹਰਟਾ, 15 ਅਗਸਤ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਪੰਚਾਇਤ ਅਜੇ ਨਗਰ ਤੋਂ ਬੀਬੀ ਕਵਲਜੀਤ ਕੌਰ ਸੰਧੂ ਪਤਨੀ ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਸੰਧੂ ਲਗਾਤਾਰ ਦੂਸਰੀ ਵਾਰ ਸਰਪੰਚੀ ਦੀ ਚੋਣ ਜਿੱਤ ਗਏ ਹਨ! ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਸੰਧੂ ਨੇ ਸਮੁੱਚੀ ਪੰਚਾਇਤ ਅਜੇ ਨਗਰ ਦੇ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਡੇ ਪਰਿਵਾਰ ਨੂੰ ਲਗਾਤਾਰ ਦੂਸਰੀ ਵਾਰ ਪਿੰਡ ਦੀ ਸਰਪੰਚੀ ਦੇ ਰੂਪ ਵਿੱਚ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨਾਂ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ! ਇਸ ਮੌਕੇ ਜਸਪਾਲ ਸਿੰਘ ਸੰਧੂ ਕਰਮ ਸਿੰਘ ਸੰਧੂ ਅਜੈ ਕੁਮਾਰ ਪੱਪੂ,ਤਰੁਣ ਕੁਮਾਰ ਸੁਬੇਗ ਸਿੰਘ,ਮੈਂਬਰ ਸ਼ਤੀਸ਼ ਪੁਰੀ, ਠੇਕੇਦਾਰ ਕਿਸ਼ਨ ਸਿੰਘ, ਵਰਿੰਦਰਪਾਲ ਸਿੰਘ ਧਾਰੀਵਾਲ,ਕੁਲਦੀਪ ਸਿੰਘ ਤੇ ਸਮੂਹ ਅਜੇ ਨਗਰ ਪੰਚਾਇਤ ਦੇ ਵਾਸੀ ਹਾਜਰ ਸਨ