JALANDHAR WEATHER

ਨੰਬਰਦਾਰ ਗੁਰਸ਼ਰਨ ਸਿੰਘ ਮੂਸਾ ਨੇ 413 ਵੋਟਾਂ ਦੇ ਫ਼ਰਕ ਨਾਲ ਸਰਪੰਚ ਦੀ ਚੋਣ ਜਿੱਤੀ

ਮਾਨਸਾ, 15 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨੰਬਰਦਾਰ ਗੁਰਸ਼ਰਨ ਸਿੰਘ ਪਿੰਡ ਮੂਸਾ ਦੇ ਸਰਪੰਚ ਚੁਣੇ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਡਾ. ਬਲਜੀਤ ਸਿੰਘ ਨੂੰ 413 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਗੁਰਸ਼ਰਨ ਸਿੰਘ ਬਲਾਕ ਸੰਮਤੀ ਮਾਨਸਾ ਦੇ ਚੇਅਰਮੈਨ ਵੀ ਰਹੇ ਹਨ ਅਤੇ ਪਿੰਡ ਦੇ 2 ਵਾਰ ਪੰਚ ਵੀ। 9 ਵਾਰਡਾਂ ਵਾਲੇ ਪਿੰਡ ਦੀਆਂ ਕੁੱਲ ਵੋਟਾਂ 2758 ਹਨ। 5 ਵਾਰਡਾਂ ’ਚ ਪੰਚਾਂ ’ਤੇ ਸਰਬਸੰਮਤੀ ਹੋ ਗਈ ਸੀ ਜਦਕਿ 4 ਵਾਰਡਾਂ ’ਚ ਉਮੀਦਵਾਰ ਆਹਮੋ-ਸਾਹਮਣੇ ਸਨ। ਅੱਜ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਪਿੰਡ ਦੀ ਚੋਣ ’ਤੇ ਵਿਸ਼ਵ ਭਰ ਦੇ ਪੰਜਾਬੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਉਮੀਦਵਾਰ ਬਲਜੀਤ ਸਿੰਘ ਦੇ ਹੱਕ ’ਚ ਡਟੇ ਹੋਏ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲੇ ਪਲਾਨ ’ਚ ਸਰਪੰਚੀ ਔਰਤ ਲਈ ਰਾਖਵੀਂ ਸੀ ਅਤੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਸਰਪੰਚ ਸਨ ਜਦਕਿ ਇਸ ਵਾਰ ਇਹ ਅਹੁਦਾ ਜਨਰਲ ਸੀ। ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਨਵੇਂ ਚੁਣੇ ਸਰਪੰਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ