JALANDHAR WEATHER

ਮਾਨਸਾ ਖ਼ੁਰਦ 'ਚ 16 ਅਕਤੂਬਰ ਨੂੰ ਮੁੜ ਪੈਣਗੀਆਂ ਵੋਟਾਂ

ਮਾਨਸਾ, 15 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਗ੍ਰਾਮ ਪੰਚਾਇਤ ਮਾਨਸਾ ਖ਼ੁਰਦ ਲਈ 16 ਅਕਤੂਬਰ ਨੂੰ ਮੁੜ ਵੋਟਾਂ ਪੈਣਗੀਆਂ। ਅੱਜ ਚੋਣ ਰੱਦ ਹੋਣ ਦਾ ਕਾਰਨ ਬੈਲਟ ਪੇਪਰ ’ਚ ਸਰਪੰਚ ਉਮੀਦਵਾਰ ਦਾ ਨਾਂਅ ਗਲਤ ਪ੍ਰਕਾਸ਼ਿਤ ਹੋਣਾ ਦੱਸਿਆ ਗਿਆ ਹੈ। ਇਸ ਪਿੰਡ ਦੀ ਸਰਪੰਚੀ ਅਨੁਸੂਚਿਤ ਜਾਤੀ ਔਰਤ ਲਈ ਰਾਖਵੀਂ ਸੀ। 3 ਉਮੀਦਵਾਰ ਸਿਮਰਨ ਕੌਰ, ਅਮਰਜੀਤ ਕੌਰ ਅਤੇ ਅਮਨਦੀਪ ਕੌਰ ਚੋਣ ਮੈਦਾਨ ’ਚ ਸਨ ਪਰ ਬੈਲਟ ਪੇਪਰਾਂ ’ਤੇ ਅਮਰਜੀਤ ਕੌਰ ਦੀ ਥਾਂ ਅਮਨਦੀਪ ਕੌਰ ਪ੍ਰਕਾਸ਼ਿਤ ਹੋ ਗਿਆ। ਸਵੇਰੇ ਸ਼ਾਂਤਮਈ ਢੰਗ ਨਾਲ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ। ਕੁਝ ਸਮੇਂ ਬਾਅਦ ਜਦੋਂ ਇਹ ਗੱਲ ਸਾਹਮਣੇ ਆਈ ਕਿ ਦੋ ਨਾਂਅ ਅਮਨਦੀਪ ਕੌਰ ਹਨ ਤਾਂ ਇਕਦਮ ਰੌਲਾ ਪੈ ਗਿਆ। ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਧੂਰੀ ਨੇ ਐਸ.ਡੀ.ਐਮ. ਦੀ ਰਿਪੋਰਟ ਦੇ ਆਧਾਰ ’ਤੇ ਚੋਣ ਰੱਦ ਕਰ ਦਿੱਤੀ। ਜ਼ਿਲ੍ਹਾ ਚੋਣ ਅਫ਼ਸਰ ਦੀ ਤਜਵੀਜ਼ ’ਤੇ ਰਾਜ ਚੋਣ ਕਮਿਸ਼ਨ ਵਲੋਂ ਮੁੜ ਚੋਣ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ 7 ਵਾਰਡਾਂ ਵਾਲੇ ਇਸ ਪਿੰਡ ’ਚ 3 ਤੇ 4 ਨੰਬਰ ਵਾਰਡ ’ਚ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ। ਸਰਪੰਚ ਦੇ ਨਾਲ 5 ਵਾਰਡਾਂ ’ਚ ਵੀ ਅੱਜ ਚੋਣ ਹੋਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ