ਕਸਬਾ ਅਟਾਰੀ ਤੋਂ ਹਰਪ੍ਰੀਤ ਸਿੰਘ ਹੈਪੀ ਬਣੇ ਸਰਪੰਚ
ਅਟਾਰੀ, 15 ਅਕਤੂਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਮੇਰਾ ਪਿੰਡ ਮੇਰੀ ਸ਼ਾਨ ਅਟਾਰੀ ਦੇ ਨੁਮਾਇਦੇ ਹਰਪ੍ਰੀਤ ਸਿੰਘ ਹੈਪੀ ਨੂੰ ਲੋਕਾਂ ਵੱਲੋਂ ਵੱਡਾ ਸਮਰਥਨ ਦੇ ਕੇ ਸਰਪੰਚ ਬਣਾਇਆ ਗਿਆ ਹੈ। ਸਮਾਜ ਸੇਵਕ ਹਰਪ੍ਰੀਤ ਸਿੰਘ ਹੈਪੀ ਦੇ 8 ਮੈਂਬਰ ਵੀ ਜਿੱਤੇ ਹਨ। ਹੈਪੀ ਸਮਰਥਕਾਂ ਵੱਲੋਂ ਲੱਡੂ ਵੰਡੇ ਗਏ, ਆਤਿਸ਼ਬਾਜ਼ੀ ਕੀਤੀ ਗਈ ਅਤੇ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਅਜੇਪਾਲ ਸਿੰਘ ਰੰਧਾਵਾ, ਸਰਪੰਚ ਮਨਜੀਤ ਸਿੰਘ ਅਟਾਰੀ, ਪ੍ਰਿੰਸੀਪਲ ਹਰਜਿੰਦਰਪਾਲ ਸਿੰਘ, ਕੈਮੀ ਢਿੱਲੋ, ਲਾਲੀ ਗਿਰਦੌਰ, ਅਜੀਤ ਸਿੰਘ ਭਿੱਕਾ, ਸਰਬਦੀਪ ਸਿੰਘ ਸੰਨੀ, ਮੈਂਬਰ ਹਰਜੋਧਬੀਰ ਸਿੰਘ ਯੋਧਾ ਅਟਾਰੀ ਆਦਿ ਪਿੰਡ ਵਾਸੀਆਂ ਵੱਲੋਂ ਹਰਪ੍ਰੀਤ ਸਿੰਘ ਹੈਪੀ ਨੂੰ ਵਧਾਈਆਂ ਦਿੱਤੀਆਂ ਗਈਆਂ।