ਪਿੰਡ ਥੇਹ ਗੁੱਜਰ ਤੋਂ ਰਸਦੀਪ ਸਿੰਘ ਜਿੱਤੇ ਸਰਪੰਚ ਦੀ ਚੋਣ
ਮਮਦੋਟ (ਫਿਰੋਜ਼ਪੁਰ), 15 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਬਲਾਕ ਦੇ ਪਿੰਡ ਥੇਹ ਗੁੱਜਰ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਪਿੰਡ ਤੋਂ ਰਸਦੀਪ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵੰਤ ਸਿੰਘ ਥੇਹ ਗੁੱਜਰ ਦੇ ਸਪੁੱਤਰ ਹਨ, ਉਹ ਸਰਪੰਚ ਦੀ ਚੋਣ ਜਿੱਤ ਗਏ ਹਨ।