JALANDHAR WEATHER

ਬਿੱਟੂ ਰਾਮ ਚੋਣ ਜਿੱਤਕੇ ਪਿੰਡ ਮੁੱਢੜੀਆ ਦੇ ਸਰਪੰਚ ਬਣੇ

ਅਮਲੋਹ, (ਫ਼ਤਹਿਗੜ੍ਹ ਸਾਹਿਬ) 15 ਅਕਤੂਬਰ, (ਕੇਵਲ ਸਿੰਘ)-ਹਲਕਾ ਅਮਲੋਹ ਦੇ ਪਿੰਡ ਮੁੱਢੜੀਆ ਵਿਖੇ ਪੰਚਾਇਤੀ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿੱਟੂ ਰਾਮ ਚੋਣ ਜਿੱਤਕੇ ਪਿੰਡ ਦੇ ਸਰਪੰਚ ਬਣੇ ਹਨ। ਮਿਲੀ ਜਾਣਕਾਰੀ ਅਨੁਸਾਰ ਬਿੱਟੂ ਰਾਮ ਨੇ ਕੁੱਲ 190 ਵੋਟਾਂ ਹਾਸਿਲ ਕੀਤੀਆਂ ਹਨ ਉਥੇ ਹੀ ਬਿੱਟੂ ਰਾਮ ਦੂਸਰੀ ਵਾਰ ਪਿੰਡ ਦੇ ਸਰਪੰਚ ਬਣੇ ਹਨ। ਇਸ ਮੌਕੇ ਸਰਪੰਚ ਵੱਲੋਂ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਤੇ ਜੱਥੇਦਾਰ ਕੁਲਦੀਪ ਸਿੰਘ ਮੁੱਢੜੀਆ, ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਮੁੱਢੜੀਆ ਅਤੇ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਸਰਪੰਚ ਬਿੱਟੂ ਰਾਮ ਨੂੰ ਵਧਾਈ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ