ਨਵਨੀਤ ਕੌਰ ਬਣੀ ਪਿੰਡ ਹਰਕਿਸ਼ਨਪੁਰਾ ਦੀ ਸਰਪੰਚ
ਭਵਾਨੀਗੜ੍ਹ, 15 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਸਬ-ਡਵੀਜ਼ਨ ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿਚ ਪੰਚਾਇਤੀ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਪਿੰਡ ਹਰਕਿਸ਼ਨਪੁਰਾ ਵਿਖੇ ਨਵਨੀਤ ਕੌਰ ਨੇ ਰੁਪਿੰਦਰ ਕੌਰ ਨੂੰ 299 ਵੋਟਾਂ ਦੇ ਫਰਕ ਨਾਲ ਹਰਾਇਆ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੋਲ ਹੋਈਆਂ ਕੁੱਲ 415 ਵੋਟਾਂ ਵਿਚੋਂ 8 ਕੈਂਸਲ, ਨਵਨੀਤ ਕੌਰ ਨੂੰ 353ਅਤੇ ਰੁਪਿੰਦਰ ਕੌਰ ਨੂੰ 54 ਵੋਟਾਂ ਪਈਆਂ।