ਹਲਕਾ ਫਤਿਹਗੜ੍ਹ ਚੂੜੀਆਂ ਦੇ ਵੱਖ ਵੱਖ ਪਿੰਡਾਂ ਅੰਦਰ ਚਾਰ ਵੱਜ ਜਾਣ ਉਪਰੰਤ ਵੀ ਲੰਮੀਆਂ ਕਤਾਰਾਂ
ਕਾਲਾ ਅਫ਼ਗਾਨਾ, (ਗੁਰਦਾਸਪੁਰ), 15 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅੰਦਰ ਫਿਲਹਾਲ ਵੋਟਾਂ ਪਾਉਣ ਦਾ ਕੰਮ ਸ਼ਾਂਤਮਈ ਚੱਲ ਰਿਹਾ ਹੈ ਅਤੇ ਕਿਸੇ ਵੀ ਕਿਸਮ ਦੀ ਘਟਨਾ ਵਾਪਰਨ ਦੀ ਖਬਰ ਨਹੀਂ ਹੈ। ਹਲਕੇ ਦੇ ਵੱਡੀ ਗਿਣਤੀ ਵਾਲੇ ਪਿੰਡ ਵੀਲਾ ਤੇਜਾ ਸਮੇਤ ਵੱਖ ਵੱਖ ਪਿੰਡਾਂ ਅੰਦਰ ਪੋਲਿੰਗ ਬੂਥਾਂ ਨੇੜੇ ਵੋਟਾਂ ਪਾਉਣ ਵਾਲੇ ਲੋਕਾਂ ਦੀਆਂ 4 ਵੱਜ ਜਾਣ ਉਪਰੰਤ ਵੀ ਲੰਮੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਵੋਟਾਂ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਲੋਕਾਂ ਨੂੰ ਸਥਿਰ ਰੱਖਣ ਲਈ ਐਸ. ਐਚ. ਓ. ਕਿਰਨਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਪ੍ਰਸ਼ਾਸਨ ਮੁਸ਼ਤੈਦੀ ਵਿਚ ਹੈ। ਵੋਟਰਾਂ ਦੀ ਜ਼ਿਆਦਾ ਗਿਣਤੀ ਹੋਣ ਕਾਰਨ ਪੋਲਿੰਗ ਬੂਥਾਂ ਦੇ ਬਾਹਰਲੇ ਗੇਟ ਪੁਲਿਸ ਨੂੰ ਫਿਲਹਾਲ ਬੰਦ ਕਰਨੇ ਪਏ ਹਨ।