JALANDHAR WEATHER

ਪਿੰਡ ਘੁਡਾਣੀ ਕਲਾਂ ਵਿਖੇ ਵੋਟ ਪਾਉਣ ਦਾ ਕੰਮ ਪਛੜਿਆ

 ਰਾੜਾ ਸਾਹਿਬ, (ਲੁਧਿਆਣਾ), 15 ਅਕਤੂਬਰ (ਪ੍ਰੀਤਮ ਸਿੰਘ ਮੁਕੰਦਪੁਰੀ)- ਸਰਕਾਰੀ ਪ੍ਰਾਇਮਰੀ ਸਕੂਲ ਘੁਡਾਣੀ ਕਲਾਂ ਵਿਖੇ 7 ਵਾਰਡਾਂ ਦੇ ਵੋਟਰ ਸਰਪੰਚੀ ਲਈ ਅਤੇ 2 ਪੰਚਾਂ ਦੀ ਸਰਵਸੰਮਤੀ ਹੋਣ ਕਰਕੇ 5 ਵਾਰਡਾਂ ਲਈ ਪੰਚੀ ਦੀ ਵੋਟਿੰਗ ਹੋ ਰਹੀ ਹੈ। ਪੋਲਿੰਗ ਬੂਥਾਂ ਦੀ ਘਾਟ ਕਰਕੇ ਵੋਟਿੰਗ ਕੰਮ ਬਹੁਤ ਪੱਛੜ ਗਿਆ। ਵੋਟਰ 1-2 ਵਜੇ ਦੁਪਹਿਰ ਤੋਂ ਵੋਟ ਪਾਉਣ ਲਈ ਖੜ੍ਹੇ ਹਨ। ਔਰਤਾਂ ਨੇ 7 ਨਾਲੋਂ ਨਾਲ ਕਤਾਰਾਂ ਬਣਾ ਰੱਖੀਆਂ ਹਨ। ਲਿਹਾਜ਼ਾ ਰਾਤੀਂ 8-9 ਵਜੇ ਤੱਕ ਵੋਟਿੰਗ ਪ੍ਰਕਿਰਿਆ ਖ਼ਤਮ ਹੋਣ ਦੀ ਸੰਭਾਵਨਾ ਹੈ, ਜਿਸ ਉਪਰੰਤ ਗਿਣਤੀ ਦਾ ਕੰਮ ਸ਼ੁਰੂ ਹੋ ਸਕਦਾ ਹੈ। ਲੋਕ ਵੋਟ ਪਾਉਣ ਤੋਂ ਬਿਨਾਂ ਵਾਪਸ ਜਾ ਰਹੇ ਹਨ। ਅਜੇ ਤੱਕ ਕੋਈ ਵੀ ਅਧਿਕਾਰੀ ਇਥੇ ਨਹੀਂ ਪਹੁੰਚਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ