ਪਿੰਡ ਠੱਟਾ ਨਵਾਂ ਵਿਖੇ ਵੋਟਾਂ ਦੀ ਰਫਤਾਰ ਚੱਲ ਰਹੀ ਮੱਠੀ
ਸੁਲਤਾਨਪੁਰ ਲੋਧੀ, 15 ਅਕਤੂਬਰ (ਨਰੇਸ਼ ਹੈਪੀ, ਲਾਡੀ)-ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ। ਪਿੰਡ ਠੱਟਾ ਨਵਾਂ ਵਿਖੇ ਇਕ ਬੂਥ ਉਤੇ ਇਕ ਵਜੇ ਦੇ ਕਰੀਬ 60 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਸਨ। ਹਲਕੇ ਦੇ ਵੱਡੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਦੋ ਬੂਥਾਂ ਉਤੇ ਵੋਟਾਂ ਪੈਣ ਦਾ ਕੰਮ ਬਹੁਤ ਹੀ ਹੌਲੀ-ਹੌਲੀ ਚੱਲ ਰਿਹਾ ਸੀ। ਪੰਜਾਬ ਸਰਕਾਰ ਵਲੋਂ 2023 ਵਾਲੀ ਵੋਟਰ ਲਿਸਟ ਦੇ ਹਿਸਾਬ ਨਾਲ ਵੋਟਾਂ ਪਾਉਣ ਕਰਕੇ ਕੁਝ ਥਾਵਾਂ ਉਤੇ ਨਵੀਆਂ ਬਣੀਆਂ ਵੋਟਾਂ ਪੋਲ ਨਹੀਂ ਹੋ ਸਕੀਆਂ।