JALANDHAR WEATHER

ਪਿੰਡ ਬਲੱਗਣ ਸਿੱਧੂ 'ਚ ਦੋਵਾਂ ਉਮੀਦਵਾਰਾਂ 'ਚ ਚੱਲੇ ਇੱਟਾਂ ਰੋੜੇ

ਰਾਮ ਤੀਰਥ (ਅੰਮ੍ਰਿਤਸਰ), 15 ਅਕਤੂਬਰ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬਲੱਗਣ ਸਿੱਧੂ ਵਿਖੇ ਅੱਜ ਜਾਅਲੀ ਵੋਟਾਂ ਪਾਉਣ ਦੇ ਮੁੱਦੇ ਉਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਕਾਂ ਦਰਮਿਆਨ ਜੰਮ ਕੇ ਲੜਾਈ ਹੋਈ ਤੇ ਇੱਟਾਂ ਰੋੜੇ ਚੱਲੇ ਅਤੇ ਕਈ ਵਿਅਕਤੀਆਂ ਦੀਆਂ ਪੱਗਾਂ ਵੀ ਲੱਥੀਆਂ। ਕਾਂਗਰਸ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਤਰਸੇਮ ਸਿੰਘ ਸੋਨਾ ਨੇ ਆਮ ਆਦਮੀ ਪਾਰਟੀ ਉਪਰ ਬੂਥ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ, ਜਿਸ ਕਰਕੇ ਕਾਫੀ ਦੇਰ ਤੱਕ ਵੋਟਾਂ ਪਾਉਣ ਦਾ ਕੰਮ ਰੁਕਿਆ ਰਿਹਾ। ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਰਪੰਚੀ ਦੇ ਉਮੀਦਵਾਰ ਤਰਸੇਮ ਸਿੰਘ ਸੋਨਾ ਵਲੋਂ ਪ੍ਰਸ਼ਾਸਨ ਖ਼ਿਲਾਫ਼ ਸਕੂਲ ਦੇ ਸਾਹਮਣੇ ਧਰਨਾ ਲਾ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਘਟਨਾ ਸਥਾਨ 'ਤੇ ਡੀ.ਐਸ.ਪੀ. ਇੰਦਰਜੀਤ ਸਿੰਘ, ਐਸ.ਐਚ.ਓ. ਰਾਜਾਸਾਂਸੀ ਹਰਚੰਦ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਅਤੇ ਰੁਕੀਆਂ ਹੋਈਆਂ ਵੋਟਾਂ ਚਾਲੂ ਕਰਵਾਈਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ