ਫੁੱਲਾਂ ਵਾਲੀ ਕਾਰ 'ਚ ਬੈਠਣ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
ਖਡੂਰ ਸਾਹਿਬ (ਤਰਨਤਾਰਨ), 15 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪਿੰਡ ਨਾਗੋਕੇ ਮੋੜ ਦੇ ਪੋਲਿੰਗ ਬੂਥ 31 ਉਤੇ ਲਾੜਾ ਅਰਪਨ ਜੀਤ ਸਿੰਘ ਲੋਕਤੰਤਰ ਨੂੰ ਵੱਡਾ ਸਮਝਦੇ ਹੋਏ ਫੁੱਲਾਂ ਵਾਲੀ ਕਾਰ ਵਿਚ ਬੈਠਣ ਤੋਂ ਪਹਿਲਾਂ ਸਰਪੰਚੀ ਤੇ ਮੈਂਬਰੀ ਦੀ ਵੋਟ ਪਾਉਣ ਲਈ ਆਪਣੇ ਪਿਤਾ ਬਲਜੀਤ ਸਿੰਘ, ਮਾਤਾ ਪਲਵਿੰਦਰ ਜੀਤ ਕੌਰ ਨਾਲ ਪੋਲਿੰਗ ਬੂਥ ਉਪਰ ਪੁੱਜਾ ਅਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਤੇ ਏ.ਪੀ.ਆਰ.ਓ. ਰਜਿੰਦਰ ਸਿੰਘ ਵੀ ਨਜ਼ਰ ਆ ਰਹੇ ਹਨ।