ਪਿੰਡ ਮਾਡਲ ਟਾਊਨ ਵਿਚ ਵੋਟਾਂ ਪਾਉਣ ਲਈ ਲੱਗੀਆਂ ਲਾਈਨਾਂ
ਨਡਾਲਾ (ਕਪੂਰਥਲਾ), 15 ਅਕਤੂਬਰ (ਰਘਬਿੰਦਰ ਸਿੰਘ)-ਬਲਾਕ ਨਡਾਲਾ ਦੇ ਪਿੰਡ ਮਾਡਲ ਟਾਊਨ ਵਿਖੇ ਪੰਚਾਇਤੀ ਵੋਟਾਂ ਲਈ ਲੋਕਾਂ ਵਿਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਦੁਪਹਿਰ ਹੋਣ ਦੇ ਬਾਵਜੂਦ ਦੋਵੇਂ ਬੂਥਾਂ ਉਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।