JALANDHAR WEATHER

ਹਲਕਾ ਵਿਧਾਇਕ ਸ਼ੰਤੋਸ ਕਟਾਰੀਆ ਨੇ ਆਪਣੇ ਜੱਦੀ ਪਿੰਡ ਪੋਜੇਵਾਲ ਵਿਖੇ ਪਰਿਵਾਰ ਸਮੇਤ ਪਾਈ ਵੋਟ

ਪੋਜੇਵਾਲ ਸਰਾਂ, (ਨਵਾਂਸ਼ਹਿਰ) 15 ਅਕਤੂਬਰ (ਬੂਥਗੜ੍ਹੀਆ)- ਵਿਧਾਨ ਹਲਕਾ ਬਲਾਚੌਰ ਦੀ ਵਿਧਾਇਕਾਂ ਸ੍ਰੀਮਤੀ ਸ਼ੰਤੋਸ ਕਟਾਰੀਆ ਵਲੋਂ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਪੋਜੇਵਾਲ ਪੋਲਿੰਗ ਸਟੇਸ਼ਨਾਂ ਪਹੁੰਚ ਕੇ ਵੋਟ ਪਾਈ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਤੇ ਇਕੱਜੁਟਤਾ ਵਿਚ ਰਹਿਣਾ ਚਾਹੀਦਾ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਿੰਗ ਦੌਰਾਨ ਭਾਈਚਾਰਕ ਸਾਂਝ ’ਚ ਕਿਸੇ ਕਿਸਮ ਦੀ ਤ੍ਰੇੜ ਨਾ ਆਉਣ ਦੇਣ। ਇਸ ਮੌਕੇ ਉਨ੍ਹਾਂ ਦੇ ਨਾਲ ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ ਉਨ੍ਹਾਂ ਦੇ ਸਪੁੱਤਰ ਤੇ ਸਮੂਹ ਪਰਿਵਾਰਕ ਮੈਂਬਰ ਮੌਜੂਦ ਸਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ