ਬਾਬਾ ਸਿੱਦੀਕੀ ਕਤਲ ਕੇਸ: ਯੂ.ਪੀ. ਦੇ ਬਹਿਰਾਇਚ ਤੋਂ ਦੋ ਲੋਕ ਗਿ੍ਫ਼ਤਾਰ
ਮਹਾਰਾਸ਼ਟਰ, 15 ਅਕਤੂਬਰ- ਬਾਬਾ ਸਿੱਦੀਕੀ ਕਤਲ ਕੇਸ ਵਿਚ ਮੁੰਬਈ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਬਹਿਰਾਇਚ ਤੋਂ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਹਿਰਾਸਤ ਵਿਚ ਲਏ ਗਏ ਦੋ ਵਿਅਕਤੀਆਂ ਵਿਚੋਂ ਇੱਕ ਹਰੀਸ਼ ਹੈ, ਜਿਸ ਦੀ ਪੁਣੇ ਵਿਚ ਇਕ ਸਕਰੈਪ ਦੀ ਦੁਕਾਨ ਸੀ, ਜਿੱਥੇ ਮੁਲਜ਼ਮ ਧਰਮਰਾਜ ਅਤੇ ਸ਼ਿਵ ਪ੍ਰਸਾਦ ਗੌਤਮ ਕੰਮ ਕਰਦੇ ਸਨ। ਹਰੀਸ਼ ਨੇ ਅਪਰਾਧ ਕਰਨ ਤੋਂ ਕੁਝ ਦਿਨ ਪਹਿਲਾਂ ਸ਼ਿਵਪ੍ਰਸਾਦ ਅਤੇ ਧਰਮਰਾਜ ਲਈ ਨਵੇਂ ਮੋਬਾਈਲ ਫੋਨ ਖਰੀਦੇ ਸਨ ਅਤੇ ਹਰੀਸ਼ ਨੂੰ ਵੀ ਅਪਰਾਧ ਦੀ ਪੂਰੀ ਜਾਣਕਾਰੀ ਸੀ। ਇਹ ਜਾਣਕਾਰੀ ਮੁੰਬਈ ਕ੍ਰਾਈਮ ਬ੍ਰਾਂਚ ਵਲੋਂ ਦਿੱਤੀ ਗਈ।