JALANDHAR WEATHER

ਤਲਵੰਡੀ ਸਾਬੋ ਦੇ ਕਾਂਗਰਸੀਆਂ ਨੇ ਥਾਣਾ ਮੁਖੀ 'ਤੇ ਧੱਕਾਸ਼ਾਹੀ ਦੇ ਲਾਏ ਦੋਸ਼

 ਤਲਵੰਡੀ ਸਾਬੋ/ਸੀੰਗੋ ਮੰਡੀ 15 ਅਕਤੂਬਰ (ਲੱਕਵਿੰਦਰ ਸਰਮਾ) ਉਪ ਮੰਡਲ ਤਲਵੰਡੀ ਸਾਬੋ ਦੇ ਸੰਵੇਦਨਸੀਲ ਬੂਥ ਐਲਾਨੇ ਗਏ ਪਿੰਡ ਜੱਜਲ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਸਰਪੰਚ ਜਗਦੇਵ ਸਿੰਘ ਜੱਜਲ ਨੇ ਪੁਲਿਸ ਪ੍ਰਸ਼ਾਸਨ ਵਲੋਂ ਧੱਕਾਸ਼ਾਹੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਉਨਾਂ ਦੀਆਂ ਕਾਰਾਂ ਦੀਆਂ ਚਾਬੀਆਂ ਆਪਣੇ ਨਾਲ ਕੱਢ ਕੇ ਲੈ ਗਏ ਹਨ ਤਾਂ ਕਿ ਉਹ ਆਪਣੇ ਹੱਕ ਦੀਆਂ ਵੋਟਾਂ ਨਾ ਢੋਅ ਸਕਣ। ਉਨ੍ਹਾਂ ਐਸ.ਐਚ.ਓ. ਰਾਮਾ ਮੰਡੀ ਉੱਪਰ ਸ਼ਰੇਆਮ ਸੱਤਾਧਿਰ ਦੀ ਮਦਦ ਦੇ ਦੋਸ਼ ਲਗਾਉਂਦੇ ਹੋਏ ਬਠਿੰਡਾ ਦੇ ਐਸ.ਐਸ.ਪੀ. ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ