ਦੀਨਾਨਗਰ ਵਿਖੇ ਵੋਟਾਂ ਦਾ ਕੰਮ ਜਾਰੀ
ਦੀਨਾਨਗਰ,(ਗੁਰਦਾਸਪੁਰ), 15 ਅਕਤੂਬਰ (ਯਸ਼ਪਾਲ ਸ਼ਰਮਾ)-ਵਿਧਾਨ ਸਭਾ ਹਲਕੇ ਦੇ ਪਿੰਡ ਭਰਥਕਾਜ਼ੀ ਚੱਕ ਵਿਖੇ ਬੂਥ ਨੰਬਰ 36 ਤੇ 37 ਵਿਚ ਇਕ ਵਜੇ ਤੱਕ 45 ਫੀਸਦੀ, ਪਿੰਡ ਕੈਰੇ ਵਿਖੇ ਬੂਥ ਨੰਬਰ 34 ਵਿਚ 37 ਫੀਸਦੀ, ਪਿੰਡ ਮੰਜ ਵਿਖੇ ਬੂਥ ਨੰਬਰ 52 ਵਿਚ ਇਕ ਵਜੇ ਤੱਕ 75 ਫੀਸਦੀ, ਪਿੰਡ ਕਾਜ਼ੀ ਚੱਕ ਵਿਖੇ ਬੂਥ ਨੰਬਰ 38 ਵਿਚ ਇਕ ਵਜੇ ਤੱਕ 48 ਫੀਸਦੀ ਵੋਟਾਂ ਪੋਲ ਹੋਈਆਂ।