ਪਿੰਡ ਜਹਾਨਪੁਰ (ਹੁਸ਼ਿਆਰਪੁਰ) ਵਿਖੇ ਸਰਮਸੰਮਤੀ ਨਾਲ ਪਰਮਜੀਤ ਸਿੰਘ ਬਣੇ ਸਰਪੰਚ
ਭੰਗਾਲਾ (ਹੁਸ਼ਿਆਰਪੁਰ), 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ) - ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਪਿੰਡ ਜਹਾਨਪੁਰ ਵਿਖੇ ਸਾਬਕਾ ਐਸ.ਡੀ.ਓ. ਬਿਜਲੀ ਬੋਰਡ ਪਰਮਜੀਤ ਸਿੰਘ ਸਰਬਸੰਮਤੀ ਨਾਲ ਸਰਪੰਚ ਬਣੇ ਹਨ।ਇਨ੍ਹਾਂ ਦੇ ਨਾਲ ਹੀ ਬਲਵਿੰਦਰ ਕੁਮਾਰ , ਤ੍ਰਿਪਤਾ ਦੇਵੀ, ਨਸੀਬ ਕੌਰ, ਦਰਸ਼ਨ ਕੌਰ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਬਖਤਾਵਰ ਸਿੰਘ ਪੰਚਾਇਤ ਮੈਂਬਰ ਚੁਣੇ ਗਏ।