ਪਟਿਆਲਾ : ਮਾਮੂਲੀ ਨੋਕ ਝੋਕ ਦਰਮਿਆਨ ਵੋਟਾਂ ਜਾਰੀ
ਪਟਿਆਲਾ, 15 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ) - ਸੂਬੇ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪਟਿਆਲਾ ਵਿਚ ਵੀ ਚੋਣਾਂ ਦਾ ਅਮਲ ਭਖਦਾ ਜਾ ਰਿਹਾ ਹੈ । ਸ਼ੁਰੂਆਤੀ ਦੌਰ ਵਿਚ ਕਿਤੋਂ ਕਿਸੇ ਅਣਸੁਖਾਵੀ ਘਟਨਾ ਦਾ ਸਮਾਚਾਰ ਨਹੀਂ ਹੈ। ਪਰੰਤੂ ਕਿਤੇ ਕਿਤੇ ਥੋੜੀ ਬਹੁਤੀ ਨੋਕ ਝੋਕ ਵੋਟਾਂ ਪਾਉਣ ਨੂੰ ਲੈ ਕੇ ਦੇਖੀ ਸੁਣੀ ਜਾ ਰਹੀ ਹੈ ਪੋਲਿੰਗ ਬੂਥਾਂ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਜ਼ੁਬਾਨੀ ਤਕਰਾਰਾਂ ਨੂੰ ਲੜਾਈ ਵੱਲ ਵਧਣ ਤੋਂ ਰੋਕਦੇ ਦੇਖੇ ਗਏ।