JALANDHAR WEATHER

ਪਿੰਡ ਕਰਮਗੜ੍ਹ (ਬਰਨਾਲਾ) ਵਿਖੇ ਪੰਚੀ ਦੇ ਉਮੀਦਵਾਰ ਉੱਪਰ ਹਮਲਾ

 ਮਹਿਲ ਕਲਾਂ, 15 ਅਕਤੂਬਰ (ਅਵਤਾਰ ਸਿੰਘ ਅਣਖੀ) - ਪਿੰਡ ਕਰਮਗੜ੍ਹ (ਬਰਨਾਲਾ) ਵਿਖੇ ਪੰਚਾਇਤ ਮੈਂਬਰ ਵਜੋਂ ਚੋਣ ਲੜ ਰਹੇ ਉਮੀਦਵਾਰ ਉੱਪਰ ਦੂਜੀ ਧਿਰ ਵਲੋਂ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਦੀ ਖ਼ਬਰ ਮਿਲੀ ਹੈ। ਜ਼ਖ਼ਮੀ ਹੋਏ ਉਮੀਦਵਾਰ ਗੁਰਜੰਟ ਸਿੰਘ ਅਨੁਸਾਰ ਉਹ ਆਪਣੇ ਸਾਥੀ ਨਾਲ ਗੱਡੀ ਵਿਚ ਜਾ ਰਿਹਾ ਸੀ, ਤਾਂ ਸਰਪੰਚੀ ਦੀ ਚੋਣ ਲੜ ਰਹੇ ਦੂਜੀ ਧਿਰ ਦੇ ਬੰਦਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ। ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਡੀ.ਐਸ.ਪੀ. ਮਹਿਲ ਕਲਾਂ ਸੁਬੇਗ ਸਿੰਘ, ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਸ਼ਰੀਫ ਖਾਨ ਅਨੁਸਾਰ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ