ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ ਚ ਬਜ਼ੁਰਗ ਮਹਿਲਾਵਾਂ ਨੇ ਵੋਟ ਪਾਉਣ ਨੂੰ ਦਿਖਾਇਆ ਉਤਸ਼ਾਹ
ਅਮਲੋਹ (ਫ਼ਤਹਿਗੜ੍ਹ ਸਾਹਿਬ), 15 ਅਕਤੂਬਰ (ਕੇਵਲ ਸਿੰਘ) - ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ ਵਿਚ ਜਿਥੇ ਲੋਕ ਵੋਟ ਪਾਉਣ ਲਈ ਅੱਗੇ ਆ ਰਹੇ ਹਨ ਉਥੇ ਹੀ ਬਜ਼ੁਰਗਾਂ 'ਚ ਵੀ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਬਜ਼ੁਰਗ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਮਨ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਈ ਗਈ ਹੈ ਅਤੇ ਹਰ ਵੋਟਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।