JALANDHAR WEATHER

ਪ੍ਰਜਾਈਡਿੰਗ ਅਫ਼ਸਰ ਉੱਪਰ ਪੱਖਪਾਤੀ ਰਵਈਏ ਦੇ ਦੋਸ਼ਾਂ ਕਰਕੇ ਕਸਬਾ ਮੱਤੇਵਾਲ ਚ ਪੋਲਿੰਗ ਇਕ ਘੰਟਾ ਹੋਈ ਲੇਟ

 ਮੱਤੇਵਾਲ, 15 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਕਸਬਾ ਮੱਤੇਵਾਲ ਵਿਚ ਲੋਕਾਂ ਵਲੋਂ ਪ੍ਰਜਾਈਡਿੰਗ ਅਫ਼ਸਰ ਅਮਨਦੀਪ ਸਿੰਘ ਵਾਸੀ ਪਿੰਡ ਸਿਆਲਕਾ ਉੱਪਰ ਪੱਖਪਾਤੀ ਰਵੱਈਏ ਦੇ ਦੋਸ਼ ਲਗਾਏ ਗਏ, ਜਿਸ ਕਰਕੇ 66 ਨੰਬਰ ਬੂਥ ਦੀ ਪੋਲਿੰਗ ਇਕ ਘੰਟਾ ਦੇਰੀ ਨਾਲ ਹੋਈ। ਪੋਲਿੰਗ ਸ਼ੁਰੂ ਹੋਣ ਸਮੇਂ 66 ਨੰਬਰ ਬੂਥ ਉੱਪਰ ਪੋਲਿੰਗ ਏਜੰਟ ਦੇ ਬਣਨ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਬਹਿਸਬਾਜੀ ਸ਼ੁਰੂ ਹੋ ਗਈ, ਜਿਸ 'ਤੇ ਪਰਜਾਈਡਿੰਗ ਅਫ਼ਸਰ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫ਼ੈਸਲਾ ਦੇਣ ਦੀ ਬਜਾਏ ਚੋਣਾਂ ਦਾ ਕੰਮ ਇਕ ਘੰਟਾ ਬੰਦ ਕਰਕੇ ਰੱਖਿਆ। ਇਸ ਦਾ ਪਤਾ ਲੱਗਣ ਤੇ ਸੰਬੰਧਿਤ ਰਿਟਰਨਿੰਗ ਅਫ਼ਸਰ ਨੇ ਪੱਖਪਾਤ ਕਰ ਰਹੇ ਪ੍ਰਜਾਈਡਿੰਗ ਅਫ਼ਸਰ ਨੂੰ ਝਾੜ ਪਾਉਂਦੇ ਹੋਏ ਵੋਟਾਂ ਦਾ ਕੰਮ ਸ਼ੁਰੂ ਕਰਵਾਇਆ। ਇਸ ਸਬੰਧੀ ਮੌਜੂਦ ਪੋਲਿੰਗ ਏਜਂਟ ਗੁਰਨਾਮ ਸਿੰਘ ਰਾਜੂ ਵਾਸੀ ਮੱਤੇਵਾਲ ਨੇ ਪ੍ਰਜਾਈਡਿੰਗ ਅਫਸਰ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਪ੍ਰਜਾਈਡਿੰਗ ਅਫ਼ਸਰ ਦੂਜੀ ਧਿਰ ਦਾ ਨਜ਼ਦੀਕੀ ਹੈ, ਜਿਸ ਕਰ ਕੇ ਇਸ ਨੂੰ ਮੱਤੇਵਾਲ ਦੀਆਂ ਪੰਚਾਇਤੀ ਚੋਣਾਂ ਵਿਚ ਹਰ ਵਾਰ ਸਿਫਾਰਿਸ਼ ਉੱਪਰ ਚੋਣ ਡਿਊਟੀ ਤੇ ਲਗਾਇਆ ਜਾਂਦਾ ਹੈ, ਜੋ ਕਿ ਸਰਾਸਰ ਪੱਖਪਾਤੀ ਰਵੱਈਆ ਅਪਨਾ ਕੇ ਵੋਟਰਾਂ ਨੂੰ ਗੁਮਰਾਹ ਵੀ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਜਾਈਡਿੰਗ ਅਫ਼ਸਰ ਨੂੰ ਬਦਲਣ ਲਈ ਇਕ ਦਿਨ ਪਹਿਲਾਂ ਹੀ ਉਨ੍ਹਾਂ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ