ਘੁਮਾਣ ਤੇ ਆਸ ਪਾਸ ਦੇ ਇਲਾਕੇ ਚ ਸ਼ਾਂਤਮਈ ਢੰਗ ਨਾਲ ਚੱਲ ਰਹੀ ਚੋਣ ਪ੍ਰਕਿਰਿਆ
ਘੁਮਾਣ, 15 ਅਕਤੂਬਰ (ਬੰਮਰਾਹ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਘੁਮਾਣ ਅਤੇ ਆਸ ਪਾਸ ਦੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਦਾ ਕੰਮ ਸਮੇਂ ਸਿਰ ਸ਼ੁਰੂ ਹੋ ਗਿਆ। ਲੋਕਾਂ ਵਲੋਂ ਪੂਰੇ ਉਤਸ਼ਾਹ ਨਾਲ ਆਪੋ ਆਪਣੇ ਬੂਥਾਂ 'ਤੇ ਜਾ ਕੇ ਵੋਟਾਂ ਪਾਈਆਂ ਜਾ ਰਹੀਆਂ ਹਨ। ਕਿਸ਼ਨਕੋਟ ਘੁਮਾਣ ਅਤੇ ਇਕ ਦੋ ਹੋਰ ਪਿੰਡਾਂ ਵਿਚ ਵਰਕਰਾਂ ਦੀ ਆਪਸੀ ਤਲਖੀ ਦੇਖਣ ਨੂੰ ਮਿਲੀ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਨੂੰ ਸੰਭਾਲਿਆ ।