ਬਸਪਾ ਸੁਪਰੀਮੋ ਬਾਬੂ ਕਾਂਸ਼ੀ ਰਾਮ ਜੀ ਦੇ ਪਿੰਡ ਆਰੰਭ ਨਹੀਂ ਹੋ ਸਕੀ ਪੋਲਿੰਗ
ਰੂਪਨਗਰ, 15 ਅਕਤੂਬਰ (ਸਤਨਾਮ ਸਿੰਘ ਸੱਤੀ) - ਰੂਪਨਗਰ ਨੇੜਲੇ ਪਿੰਡ ਖੁਆਸਪੁਰਾ ਜੋ ਬਸਪਾ ਸੁਪਰੀਮੋ ਬਾਬੂ ਕਾਂਸ਼ੀ ਰਾਮ ਜੀ ਦਾ ਪਿੰਡ ਹੈ ਵਿਖੇ ਪੇਪਰ ਬੈਲਟ ਗਲਤ ਛਪਣ ਕਾਰਨ ਪੋਲਿੰਗ ਆਰੰਭ ਨਹੀਂ ਹੋ ਸਕੀ । ਪਹਿਲਾਂ ਪੋਲਿੰਗ ਸਟਾਫ਼ ਨੇ ਕਿਹਾ ਸੀ ਕਿ ਜਿਹੜੀ ਗਲਤੀ ਹੋਈ ਹੈ ਉਸ 'ਤੇ ਫਲੂਟ ਲਾ ਕੇ ਕੰਮ ਚਲਾ ਲੈਂਦੇ ਆਂ, ਪਰ ਪਿੰਡ ਵਾਸੀਆਂ ਨੇ ਇਸ ਦਲੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਹੁਣ ਇਥੇ ਪੇਪਰ ਬੈਲਟ ਦੁਬਾਰਾ ਪ੍ਰਿੰਟਿੰਗ ਕਰਵਾ ਕੇ ਮੰਗਵਾਏ ਜਾ ਰਹੇ ਹਨ, ਉਦੋਂ ਤੱਕ ਇਥੇ ਪੋਲਿੰਗ ਬਿਲਕੁਲ ਬੰਦ ਪਈ ਹੈ । ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਹ ਪੇਪਰ ਬੈਲਟ ਤਾਂ ਪਹਿਲਾਂ ਹੀ ਚੈੱਕ ਹੋ ਜਾਣੇ ਚਾਹੀਦੇ ਸਨ, ਪਰ ਐਨ ਮੌਕੇ 'ਤੇ ਆ ਕੇ ਉਨ੍ਹਾਂ ਨੇ ਇਹ ਗਲਤੀ ਪਕੜ ਲਈ ਸੀ ।