ਬਲਾਕ ਮਾਛੀਵਾੜਾ ਦੇ ਪਿੰਡਾ ਵਿਚ ਵੋਟਿੰਗ ਪ੍ਰਕਿਰਿਆ ਸ਼ਾਤਮਈ
ਮਾਛੀਵਾੜਾ ਸਾਹਿਬ, 15 ਅਕਤੂਬਰ (ਮਨੋਜ ਕੁਮਾਰ)- ਬਲਾਕ ਮਾਛੀਵਾੜਾ ਦੇ 83 ਪੋਲਿੰਗ ਬੂਥਾਂ ਤੇ 73 ਪਿੰਡਾਂ ਦੇ ਸਰਪੰਚਾਂ ਪੰਚਾਂ ਲਈ ਹੋ ਰਹੀ ਵੋਟਿੰਗ ਦਾ ਕੰਮ ਫਿਲਹਾਲ ਸ਼ਾਤਮਈ ਤਰੀਕੇ ਨਾਲ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ 11 ਵਜੇ ਤੱਕ ਇਨ੍ਹਾਂ ਪਿੰਡਾਂ ਵਿਚ 13 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਕੁਝ ਪਿੰਡਾਂ ਵਿਚ ਮਾਮੂਲੀ ਤਕਰਾਰ ਦੀ ਖ਼ਬਰ ਜ਼ਰੂਰ ਹੈ। ਪਰ ਕੁਲ ਮਿਲਾ ਕੇ ਮਾਹੌਲ ਸ਼ਾਂਤਮਈ ਹੈ।