ਸਰਹੱਦੀ ਪਿੰਡ ਦਸ਼ਮੇਸ਼ ਨਗਰ ਵਿਖੇ ਆਪ ਦੇ ਧੜੇ ਵਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ
ਚੋਗਾਵਾਂ, 15 ਅਕਤੂਬਰ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਦਸ਼ਮੇਸ਼ ਨਗਰ ਵਿਖੇ ਦੂਸਰੇ ਪਿੰਡ ਦੀਆਂ ਵੋਟਾਂ ਪਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ 'ਆਪ' ਦੇ ਧੜੇ ਵਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ। ਇਸ ਸੰਬੰਧੀ ਪਿੰਡ ਦੇ ਜੰਗ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਪਿੰਡ ਦਸ਼ਮੇਸ਼ ਨਗਰ ਵਿਖੇ 250 ਦੇ ਕਰੀਬ ਵੋਟਾਂ ਹਨ, ਜਦੋਂ ਕਿ 67 ਵੋਟਾਂ ਦੂਸਰੇ ਪਿੰਡ ਮੰਜ ਦੀਆਂ ਇਸ ਪਿੰਡ ਵਿਚ ਭਗਤਾਈਆਂ ਜਾ ਰਹੀਆਂ ਹਨ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ।ਉਨਾਂ ਪ੍ਰਸ਼ਾਸਨ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਤੇ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਚੋਣਾਂ ਦੁਬਾਰਾ ਕਰਵਾਉਣ ਦੀ ਮੰਗ ਕੀਤੀ।