ਕਸਬਾ ਟਾਂਗਰਾ ਵਿਖੇ ਔਰਤਾਂ ਵਿਚ ਵੀ ਵੋਟਾਂ ਪਾਉਣ ਦਾ ਭਾਰੀ ਉਤਸ਼ਾਹ
ਟਾਂਗਰਾ, (ਅੰਮ੍ਰਿਤਸਰ) 15 (ਹਰਜਿੰਦਰ ਸਿੰਘ ਕਲੇਰ) - ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਟਾਂਗਰਾ ਵਿਖੇ ਪੰਚਾਇਤੀ ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਲੋਕਾਂ ਦੀਆਂ ਬੂਥ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਇਸ ਵਾਰ ਔਰਤਾਂ ਵਿਚ ਵੀ ਵੋਟਾਂ ਪਾਉਣ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਪਿੰਡ ਟਾਂਗਰਾ ਦੀ ਸਰਪੰਚੀ ਲਈ ਸ਼੍ਰੋਮਣੀ ਅਕਾਲੀ ਦਲ ਤੇ ਆਪ ਉਮੀਦਵਾਰ ਦੇ ਵਿਚ ਸਖ਼ਤ ਮੁਕਾਬਲਾ ਹੋ ਰਿਹਾ ਹੈ।