ਇਯਾਲੀ/ਥਰੀਕੇ : ਲੋਕਾਂ ਚ ਵੋਟਾਂ ਨੂੰ ਲੈ ਕੇ ਉਤਸ਼ਾਹ, ਲੱਗੀਆਂ ਲੰਬੀਆਂ ਕਤਾਰਾਂ
ਇਯਾਲੀ/ਥਰੀਕੇ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ) - ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਥਰੀਕੇ ਵਿਖੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਹੁਣ ਤੱਕ 20% ਦੇ ਕਰੀਬ ਵੋਟਾਂ ਭੁਗਤ ਚੁੱਕੀਆਂ ਹਨ।