JALANDHAR WEATHER

ਵੋਟਾਂ ਦੌਰਾਨ ਹੋਈ ਲੜਾਈ ਵਿਚ ਇਕ ਜ਼ਖ਼ਮੀ

ਜੀਰਾ, (ਫ਼ਿਰੋਜ਼ਪੁਰ)- 15 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਜੀਰਾ ਨੇੜਲੇ ਪਿੰਡ ਬੁੱਟਰ ਰੋਸ਼ਨ ਸ਼ਾਹ ਵਾਲਾ ਵਿਖੇ ਸਰਪੰਚੀ ਦੀਆਂ ਵੋਟਾਂ ਦੌਰਾਨ ਹੋਈ ਲੜਾਈ ਵਿਚ ਇਕ ਵਿਅਕਤੀ ਦੇ ਸਖ਼ਤ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਜੀਰਾ ਵਿਖੇ ਦਾਖਲ ਸਤਪਾਲ ਸਿੰਘ ਪੁੱਤਰ ਅਨੋਖ ਸਿੰਘ ਨੇ ਦੱਸਿਆ ਕਿ ਪੰਚ ਦੀ ਚੋਣ ਲੜ ਰਹੀ ਮਨਜੀਤ ਕੌਰ ਦੇ ਹੱਕ ਵਿਚ ਉਹ ਵੋਟਾਂ ਭੁਗਤਾ ਰਹੇ ਸਨ ਕਿ ਆਪ ਪਾਰਟੀ ਦੇ ਦੂਸਰੇ ਧੜੇ ਦੇ ਮੋਤਾ ਸਿੰਘ ,ਜਗਜੀਤ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ ਮੰਨਾ, ਸੁਰਜੀਤ ਸਿੰਘ ਨੇ ਆ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਤਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ 108 ਐਬੂਲੈਂਸ ਰਾਹੀਂ ਸਿਵਲ ਹਸਪਤਾਲ ਜੀਰਾ ਵਿਖੇ ਲਿਆਂਦਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਆਪ ਵਰਕਰਾਂ ਵਲੋਂ ਹੀ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਕਿਉਂਕਿ ਸਾਡਾ ਉਮੀਦਵਾਰ ਜਿੱਤ ਦੇ ਬਿਲਕੁਲ ਨੇੜੇ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਇਨ੍ਹਾਂ ਵੋਟਾਂ ਵਿਚ ਆਪਣੀਆਂ ਜੜਾਂ ਵੱਢ ਰਹੀ ਹੈ ਅਤੇ ਆਮ ਆਦਮੀ ਪਾਰਟੀ ਦਾ ਆਧਾਰ ਬਿਲਕੁਲ ਖਤਮ ਹੋ ਚੁੱਕਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ