ਫ਼ਿਰੋਜ਼ਪੁਰ ’ਚ ਅੱਜ ਬਣਨਗੇ 441 ਸਰਪੰਚ
ਮੱਲਾਂਵਾਲਾ, 15 ਅਕਤੂਬਰ (ਬਲਬੀਰ ਸਿੰਘ ਜੋਸਨ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ 441 ਪਿੰਡਾਂ ’ਚ ਅੱਜ ਸਵੇਰ ਤੋਂ ਹੀ ਪੰਚਾਇਤੀ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋ ਗਿਆ ਹੈ। ਪਿੰਡਾਂ ’ਚ ਪੰਚਾਇਤੀ ਵੋਟਾਂ ਦੇ ਸੰਬੰਧ ਵਿਚ 510 ਪੋਲਿੰਗ ਬੂਥ ਬਣਾਏ ਗਏ ਹਨ। ਫਿਰੋਜ਼ਪੁਰ ਦਿਹਾਤੀ ਦੇ ਪਿੰਡ ਸੁਧ ਸਿੰਘ ਵਾਲਾ ਦੇ ਬੂਥ ’ਤੇ ਸਵੇਰ ਤੋਂ ਹੀ ਪੰਚਾਇਤੀ ਵੋਟਾਂ ਪਾਉਣ ਲਈ ਲੋਕਾਂ ਵਲੋ ਲੰਮੀਆਂ ਲਾਈਨਾਂ ਲਗਾ ਲਈਆਂ ਅਤੇ ਵੋਟਾਂ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।