ਗਾਂਧੀ ਤੇ ਅਬਦੁੱਲਾ ਪਰਿਵਾਰ ਨੇ ਜੰਮੂ-ਕਸ਼ਮੀਰ 'ਚ ਫੈਲਾਇਆ ਅੱਤਵਾਦ - ਅਮਿਤ ਸ਼ਾਹ
ਕਿਸ਼ਤਵਾੜ (ਜੰਮੂ-ਕਸ਼ਮੀਰ), 16 ਸਤੰਬਰ-ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ ਨੇ ਹਮੇਸ਼ਾ ਅੱਤਵਾਦ ਨੂੰ ਸ਼ਹਿ ਦਿੱਤੀ ਹੈ। 1990 ਦੇ ਦਹਾਕੇ ਵਿਚ, ਫਾਰੂਕ ਅਬਦੁੱਲਾ ਮੁੱਖ ਮੰਤਰੀ ਸਨ, ਤੁਹਾਨੂੰ ਰਾਜੀਵ ਗਾਂਧੀ ਨਾਲ ਸਮਝੌਤੇ ਤੋਂ ਬਾਅਦ ਚੁਣਿਆ ਗਿਆ ਸੀ। ਜਦੋਂ ਕਸ਼ਮੀਰ ਘਾਟੀ ਅੱਤਵਾਦ ਕਾਰਨ ਖੂਨ ਨਾਲ ਲੱਥਪੱਥ ਸੀ, ਤੁਸੀਂ ਕਿੱਥੇ ਸੀ? ਤੁਸੀਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਲੰਡਨ ਗਏ ਸੀ। ਨਹਿਰੂ, ਗਾਂਧੀ ਅਤੇ ਅਬਦੁੱਲਾ ਪਰਿਵਾਰ ਨੇ ਇਥੇ ਅੱਤਵਾਦ ਫੈਲਾਇਆ ਅਤੇ ਹੁਣ ਉਹ ਫਿਰ ਤੋਂ ਤੁਹਾਡਾ ਆਸ਼ੀਰਵਾਦ ਚਾਹੁੰਦੇ ਹਨ।