JALANDHAR WEATHER

ਡੋਨਾਲਡ ਟਰੰਪ ਨੂੰ ਮੇਰਾ ਜ਼ੋਰਦਾਰ ਤੇ ਪੂਰਾ ਸਮਰਥਨ ਹੈ- ਨਿੱਕੀ ਹੇਲੀ

ਮਿਲਵਾਕੀ, 17 ਜੁਲਾਈ- ਡੋਨਾਲਡ ਟਰੰਪ ਦੀ ਮੌਜੂਦਗੀ ’ਚ 2024 ਦੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਿਤ ਕਰਦੇ ਹੋਏ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਕਿਹਾ ਕਿ ਮੈਂ ਇਕ ਗੱਲ ਨੂੰ ਬਹੁਤ ਸਪੱਸ਼ਟ ਕਰ ਕੇ ਸ਼ੁਰੂਆਤ ਕਰਾਂਗੀ ਕਿ ਮੈਂ ਡੋਨਾਲਡ ਟਰੰਪ ਦਾ ਜ਼ੋਰਦਾਰ ਸਮਰਥਨ ਕਰਦੀ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਬਰਾਕ ਓਬਾਮਾ ਰਾਸ਼ਟਰਪਤੀ ਸਨ, ਵਲਾਦੀਮੀਰ ਪੁਤਿਨ ਨੇ ਕ੍ਰੀਮੀਆ ’ਤੇ ਹਮਲਾ ਕੀਤਾ ਸੀ, ਜਦੋਂ ਜੋਅ ਬਾਈਡਨ ਰਾਸ਼ਟਰਪਤੀ ਸਨ, ਪੁਤਿਨ ਨੇ ਸਾਰੇ ਯੂਕਰੇਨ ’ਤੇ ਹਮਲਾ ਕੀਤਾ ਸੀ ਪਰ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਸਨ, ਪੁਤਿਨ ਨੇ ਕੁਝ ਨਹੀਂ ਕੀਤਾ। ਕੋਈ ਹਮਲਾ ਨਹੀਂ, ਕੋਈ ਯੁੱਧ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਪੁਤਿਨ ਨੇ ਯੂਕਰੇਨ ’ਤੇ ਹਮਲਾ ਨਹੀਂ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਡੋਨਾਲਡ ਟਰੰਪ ਸਖ਼ਤ ਹਨ। ਇਕ ਮਜ਼ਬੂਤ ​​ਰਾਸ਼ਟਰਪਤੀ ਜੰਗਾਂ ਸ਼ੁਰੂ ਨਹੀਂ ਕਰਦਾ ਬਲਕਿ ਉਨ੍ਹਾਂ ਨੂੰ ਰੋਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ