JALANDHAR WEATHER

ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ 'ਚ ਆਪ ਸਰਕਾਰ ਵਲੋਂ ਵੱਡੀ ਧੱਕੇਸ਼ਾਹੀ , ਚੋਣ ਨਿਸ਼ਾਨ ਵੋਟਾਂ ਤੋਂ ਇਕ ਦਿਨ ਪਹਿਲਾਂ ਬਦਲਿਆ

ਗੁਰੂਸਰ ਸੁਧਾਰ ( ਲੁਧਿਆਣਾ ) ,14 ਅਕਤੂਬਰ (ਜਗਪਾਲ ਸਿੰਘ ਸਿਵੀਆ) - ਬਲਾਕ ਸੁਧਾਰ ਦੇ ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ ਸੱਤਾਧਾਰੀ ਆਪ 'ਤੇ ਪਿੰਡ ਵਾਸੀਆਂ ਦੇ ਵੱਕਾਰ ਦਾ ਸਵਾਲ ਬਣੀ ਹੋਈ ਹੈ। ਜਿਸ ਦੇ ਚੱਲਦਿਆਂ ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ ਵਿਚ ਆਪ ਸਰਕਾਰ ਵਲੋਂ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਰੱਜ ਕੇ ਧੱਕਾ ਕੀਤਾ ਜਾ ਰਿਹਾ ਹੈ । ਦੇਰ ਰਾਤ 'ਅਜੀਤ' ਨਾਲ ਗੱਲਬਾਤ ਕਰਦਿਆਂ ਪਿੰਡ ਰੱਤੋਵਾਲ ਤੋਂ ਆਜ਼ਾਦ ਉਮੀਦਵਾਰ ਵਜੋਂ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਸਾਬਕਾ ਫੌਜੀ ਕਮਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਦੇ ਸਹੀ ਪਾਏ ਜਾਣ ਤੋਂ ਬਾਅਦ ਰੀਟਰਨਿੰਗ ਅਫ਼ਸਰ ਬਲਾਕ ਸੁਧਾਰ ਵਲੋਂ ਲੰਚ ਬਾਕਸ ਚੋਣ ਨਿਸ਼ਾਨ ਦਿੱਤਾ ਗਿਆ ਅਤੇ ਉਹ ਲਗਾਤਾਰ ਪਿਛਲੇ ਦਿਨਾਂ ਤੋਂ ਆਪਣੇ ਚੋਣ ਨਿਸ਼ਾਨ ਦਾ ਪ੍ਰਚਾਰ ਕਰਦੇ ਆ ਰਹੇ ਹਨ। ਪਰ ਅੱਜ ਅਚਾਨਕ ਉਨ੍ਹਾਂ ਨੂੰ ਪਿੰਡ ਵਿਚ ਆਏ ਚੋਣ ਅਮਲੇ ਤੋਂ ਪਤਾ ਲੱਗਿਆ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਲੰਚ ਬਾਕਸ ਤੋਂ ਬਦਲ ਕੇ ਟਰੈਕਟਰ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਵਿਚ ਭੰਬਲਭੂਸਾ ਪੈਦਾ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਇਹ ਸਭ ਮੌਜੂਦਾ ਆਪ ਸਰਕਾਰ ਦੀ ਸ਼ਹਿ ਤੇ 'ਆਪ ' ਸਰਕਾਰ ਵਲੋਂ ਆਪਣੇ ਹੱਕ ਦਾ ਸਰਪੰਚ ਬਣਾਉਣ ਲਈ ਅਜਿਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ