ਸਾਰੇ ਟੋਲ ਬੂਥਾਂ ’ਤੇ ਹਲਕੇ ਵਾਹਨਾਂ ਨੂੰ ਟੋਲ ਵਿਚ ਮਿਲੇਗੀ ਛੋਟ- ਏਕਨਾਥ ਸ਼ਿੰਦੇ
ਮੁੰਬਈ, 14 ਅਕਤੂਬਰ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੈਬਨਿਟ ਮੀਟਿੰਗ ਵਿਚ ਐਲਾਨ ਕੀਤਾ ਕਿ ਮੁੰਬਈ ਵਿਚ ਦਾਖ਼ਲ ਹੋਣ ਵਾਲੇ ਸਾਰੇ 5 ਟੋਲ ਬੂਥਾਂ ’ਤੇ ਹਲਕੇ ਮੋਟਰ ਵਾਹਨਾਂ ਲਈ ਪੂਰੀ ਟੋਲ ਛੋਟ ਦਿੱਤੀ ਜਾਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਗਈ।