ਕਰਨਾਟਕ ਦੀ ਕਾਂਗਰਸ ਸਰਕਾਰ ਨੇ ਇਸਲਾਮਿਕ ਕੱਟੜਪੰਥੀ ਤੱਤਾਂ ਵਿਰੁੱਧ ਬਹੁਤ ਗੰਭੀਰ ਮਾਮਲਿਆਂ ਨੂੰ ਲਿਆ ਵਾਪਸ - ਪ੍ਰਹਿਲਾਦ ਜੋਸ਼ੀ
ਨਵੀਂ ਦਿੱਲੀ, 14 ਅਕਤੂਬਰ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ, "ਕਰਨਾਟਕ ਦੀ ਕਾਂਗਰਸ ਸਰਕਾਰ ਨੇ ਇਸਲਾਮਿਕ ਕੱਟੜਪੰਥੀ ਤੱਤਾਂ ਵਿਰੁੱਧ ਬਹੁਤ ਗੰਭੀਰ ਮਾਮਲਿਆਂ ਨੂੰ ਵਾਪਸ ਲੈ ਲਿਆ ਹੈ। ਮੈਂ ਇਹ ਦੇਸ਼ ਦੇ ਸਾਹਮਣੇ ਇਹ ਗੱਲ ਲਿਆਉਣਾ ਚਾਹੁੰਦਾ ਹਾਂ ਕਿ ਇਹ ਇਕ ਪੁਲਿਸ ਸਟੇਸ਼ਨ 'ਤੇ ਹਮਲਾ ਸੀ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਮਾਰਨ ਅਤੇ ਪੁਲਿਸ ਸਟੇਸ਼ਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ... ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ ਕਿ ਕਾਂਗਰਸ ਆਪਣੀ ਵੋਟ ਬੈਂਕ ਦੀ ਰਾਜਨੀਤੀ ਲਈ ਅਜਿਹੇ ਲੋਕਾਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਹਨ..."।