JALANDHAR WEATHER

ਫਿਲੌਰ : 21 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ

ਫਿਲੌਰ, 13 ਅਕਤੂਬਰ-ਪੁਲਿਸ ਤੇ ਐਕਸਾਈਜ਼ ਅਧਿਕਾਰੀਆਂ ਨੇ ਗੁਪਤ ਜਾਣਕਾਰੀ ਅਨੁਸਾਰ ਪੰਜਝੇਰਾ ਖੱਡ ਮੁਹੱਲਾ (ਫਿਲੌਰ) ਵਿਖੇ ਨਾਜਾਇਜ਼ ਸ਼ਰਾਬ ਲੁਕਾ ਕੇ ਰੱਖੀ ਹੋਈ ਹੈ। ਮੌਕੇ ਉਤੇ ਪੁੱਜ ਕੇ 20 ਤੋਂ 21 ਦੇ ਕਰੀਬ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਫੜ੍ਹ ਲਈਆਂ ਹਨ। ਫਿਲੌਰ ਪੁਲਿਸ ਦੇ‌ ਥਾਣੇਦਾਰ ਬਲਜਿੰਦਰ ਸਿੰਘ ਅਤੇ ਸਰਕਲ ਅਫ਼ਸਰ ਐਕਸਾਈਜ਼ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਦੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਕੌਣ ਇਸ ਦਾ ਮਾਲਕ ਹੈ। ਜਦੋਂ ਪੱਤਰਕਾਰਾਂ ਨੇ ਪੁਲਿਸ ਮੁਲਾਜ਼ਮ ਨੂੰ ਪੁੱਛਿਆ ਕਿ ਪੰਚਾਇਤੀ ਚੋਣਾਂ ਹੋ‌ ਰਹੀਆ ਹਨ, ਕਿਸੇ ਉਮੀਦਵਾਰ ਦੀ ਤਾਂ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ