ਕਿਸਾਨ ਜਥੇਬੰਦੀਆਂ ਵਲੋਂ ਨਕੋਦਰ-ਜਗਰਾਉਂ ਰੋਡ ਜਾਮ
ਮਹਿਤਪੁਰ (ਜਲੰਧਰ), 13 ਅਕਤੂਬਰ (ਲਖਵਿੰਦਰ ਸਿੰਘ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਹਿਤਪੁਰ ਇਲਾਕੇ ਦੀਆਂ ਵੱਖ ਵੱਖ ਕਿਸਾਨ, ਮਜ਼ਦੂਰ ਜਥੇਬੰਦੀਆਂ, ਕਿਸਾਨਾਂ ਅਤੇ ਹੋਰਨਾਂ ਵਲੋਂ ਨਕੋਦਰ ਤੋ ਜਗਰਾਉਂ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਰੋਡ ਜਾਮ ਕਰਕੇ ਆਵਾਜਾਈ 3 ਵਜੇ ਤੱਕ ਠੱਪ ਰੱਖੀ ਜਾਵੇਗੀ ਤੇ ਐਂਬੂਲੈਂਸ ਅਤੇ ਹੋਰ ਜ਼ਰੂਰੀ ਵਾਹਨਾ ਨੂੰ ਲੰਘਣ ਦਿੱਤਾ ਜਾਵੇਗਾ।