JALANDHAR WEATHER

ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਹਾਸਲ ਕਾਂਸੀ ਦਾ ਤਗਮਾ

ਅਸਤਾਨਾ, (ਕਜ਼ਾਕਿਸਤਾਨ), 10 ਅਕਤੂਬਰ- ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਅੱਜ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਚੱਲ ਰਹੀ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। ਪੁਰਸ਼ ਟੀਮ ਵਰਗ ਦੇ ਸੈਮੀਫਾਈਨਲ ਵਿਚ ਭਾਰਤ ਚੀਨੀ ਤਾਈਪੇ ਤੋਂ 0-3 ਨਾਲ ਹਾਰ ਗਿਆ। ਇਸ ਮੁਕਾਬਲੇ ਦੇ ਹਿੱਸੇ ਵਜੋਂ, ਸੈਮੀਫਾਈਨਲ ਵਿਚ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ ਕਾਂਸੀ ਦਾ ਤਗਮਾ ਦਿੱਤਾ ਜਾਂਦਾ ਹੈ। ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਬੁੱਧਵਾਰ ਨੂੰ ਕੁਆਰਟਰ ਫਾਈਨਲ ਵਿਚ ਦੇਸ਼ ਲਈ ਕਾਂਸੀ ਦਾ ਤਗ਼ਮਾ ਪੱਕਾ ਕਰ ਲਿਆ, ਜਿੱਥੇ ਉਸ ਨੇ ਕਜ਼ਾਕਿਸਤਾਨ ਦੀ ਕਿਰਿਲ ਗੇਰਾਸੀਮੇਂਕੋ, ਐਲਨ ਕੁਰਮੰਗਲੀਏਵ ਅਤੇ ਏਡੋਸ ਕੇਂਝਿਗੁਲੋਵ ਦੀ ਤਿਕੜੀ ਨੂੰ 3-1 ਨਾਲ ਹਰਾਇਆ। ਸੈਮੀਫਾਈਨਲ ’ਚ ਭਾਰਤ ਨੂੰ ਜਾਪਾਨ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਦੂਜੇ ਸੈਮੀਫਾਈਨਲ ’ਚ ਹਾਂਗਕਾਂਗ ਨੇ ਚੀਨ ਨੂੰ 3-0 ਨਾਲ ਹਰਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ