ਬਲਾਕ ਮਮਦੋਟ ਦੇ 2 ਪਿੰਡਾਂ ਚੱਕ ਹਰਾਜ ਤੇ ਝੋਕ ਟਹਿਲ ਸਿੰਘ ਦੀਆਂ ਪੰਚਾਇਤੀ ਚੋਣਾਂ 'ਤੇ ਹਾਈਕੋਰਟ ਵਲੋਂ ਰੋਕ
ਮਮਦੋਟ (ਫ਼ਿਰੋਜ਼ਪੁਰ), 9 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਬਲਾਕ ਦੀਆਂ 2 ਗ੍ਰਾਮ ਪੰਚਾਇਤਾਂ ਪਿੰਡ ਚੱਕ ਹਰਾਜ ਅਤੇ ਝੋਕ ਟਹਿਲ ਸਿੰਘ ਦੀਆਂ ਚੋਣਾਂ ਉਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਪਿੰਡਾਂ ਦੇ ਉਮੀਦਵਾਰਾਂ ਨੇ ਦੱਸਿਆ ਕਿ ਸੱਤਾ ਵਿਰੋਧੀ ਹੋਣ ਕਾਰਨ ਰਿਟਰਨਿੰਗ ਅਧਿਕਾਰੀਆਂ ਵਲੋਂ ਸਰਕਾਰ ਦੇ ਦਬਾਅ ਅਧੀਨ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਨਿਰਅਧਾਰ ਇਤਰਾਜ਼ ਲਗਾ ਕੇ ਰੱਦ ਕਰ ਦਿੱਤੇ ਸਨ, ਜਿਸ ਦਾ ਇਨਸਾਫ਼ ਲੈਣ ਲਈ ਉਨ੍ਹਾਂ ਨੂੰ ਮਾਣਯੋਗ ਹਾਈਕੋਰਟ ਦਾ ਸਹਾਰਾ ਲੈਣਾ ਪਿਆ।