JALANDHAR WEATHER

ਨਸ਼ੇ ਦੀਆਂ ਗੋਲੀਆਂ ਸਮੇਤ ਇਕ ਕਾਬੂ

ਸੜੋਆ, (ਨਵਾਂਸ਼ਹਿਰ), 9 ਅਕਤੂਬਰ (ਹਰਮੇਲ ਸਿੰਘ ਸਹੂੰਗੜਾ)- ਪੁਲਿਸ ਚੌਕੀ ਸੜੋਆ ਨੇ ਨਸ਼ੇ ਦੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਸਤਨਾਮ ਸਿੰਘ ਰੰਧਾਵਾ ਨੇ ਦੱਸਿਆ ਕਿ ਪਿੰਡ ਸਹੂੰਗੜਾ ਸਾਈਡ ਤੋਂ ਪੈਦਲ ਆਉਂਦੇ ਇਕ ਨੌਜਵਾਨ ਪਾਸੋਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਦੀ ਪਛਾਣ ਰੋਸ਼ਨ ਲਾਲ ਪੁੱਤਰ ਵਿਜੈ ਕੁਮਾਰ ਵਾਸੀ ਕਰਾਵਰ ਥਾਣਾ ਸਦਰ ਬਲਾਚੌਰ ਵਜੋਂ ਹੋਈ ਹੈ। ਵਿਅਕਤੀ ਕੋਲੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਤੇ ਉਸ ਵਿਰੁੱਧ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ