ਜੰਮੂ-ਕਸ਼ਮੀਰ ਦੇ "ਮਾਣ" ਅਤੇ ਰਾਜ ਦਾ ਦਰਜਾ ਬਹਾਲ ਕਰਨ ਲਈ ਮਿਲਿਆ ਹੈ ਐਨ.ਸੀ.-ਕਾਂਗਰਸ ਗੱਠਜੋੜ ਨੂੰ ਫਤਵਾ - ਸਟਾਲਿਨ
ਚੇਨਈ, 9 ਅਕਤੂਬਰ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇਸਟਾਲਿਨ ਨੇ ਨੈਸ਼ਨਲ ਕਾਨਫ਼ਰੰਸ-ਕਾਂਗਰਸ ਗੱਠਜੋੜ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਗੱਠਜੋੜ ਨੂੰ ਫਤਵਾ ਜੰਮੂ-ਕਸ਼ਮੀਰ ਦੇ "ਮਾਣ" ਅਤੇ ਰਾਜ ਦਾ ਦਰਜਾ ਬਹਾਲ ਕਰਨ ਲਈ ਮਿਲਿਆ ਹੈ, ਜਿਸ ਨੂੰ ਕੇਂਦਰ ਸਰਕਾਰ ਨੇ "ਨਾਜਾਇਜ਼ ਢੰਗ ਨਾਲ ਖੋਹਿਆ ਹੈ"।