ਅਕਤੂਬਰ ਦਾ ਦੂਜਾ ਅੱਧ ਜਰਮਨ ਮਹੋਤਸਵ ਹੋਵੇਗਾ - ਚਾਂਸਲਰ ਓਲਾਫ ਸਕੋਲਜ਼ ਦੇ ਭਾਰਤ ਦੌਰੇ ਤੋਂ ਪਹਿਲਾਂ ਰਾਜਦੂਤ ਅਕਰਮੈਨ
ਨਵੀਂ ਦਿੱਲੀ, 9 ਅਕਤੂਬਰ - ਭਾਰਤ ਵਿਚ ਜਰਮਨ ਰਾਜਦੂਤ ਫਿਲਿਪ ਐਕਰਮੈਨ ਨੇ ਕਿਹਾ ਕਿ ਅਕਤੂਬਰ ਦਾ ਦੂਜਾ ਅੱਧ ਇਕ ਤਰ੍ਹਾਂ ਦਾ 'ਜਰਮਨ ਮਹੋਤਸਵ' ਹੋਵੇਗਾ, ਜਦੋਂ ਜਰਮਨ ਚਾਂਸਲਰ ਓਲਾਫ ਸਕੋਲਜ਼ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਲਈ ਭਾਰਤ ਦਾ ਦੌਰਾ ਕਰਨਗੇ।