ਅਸੀਂ ਹਰਿਆਣਾ ਤੇ ਜੰਮੂ ਵਿਚ ਬਹੁਮਤ ਨਾਲ ਬਣਾਉਣ ਜਾ ਰਹੇ ਹਾਂ ਸਰਕਾਰ- ਕਾਂਗਰਸੀ ਨੇਤਾ ਪਵਨ ਖੇੜਾ
ਨਵੀਂ ਦਿੱਲੀ, 8 ਅਕਤੂਬਰ- ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਹੋਈਆਂ ਚੋਣਾਂ ਦੇ ਨਤੀਜਿਆਂ ਦੇ ਸਾਹਮਣੇ ਆ ਰੁਝਾਨਾਂ ’ਤੇ ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਸਾਨੂੰ ਅੱਜ ਸਾਰਾ ਦਿਨ ਲੱਡੂ ਅਤੇ ਜਲੇਬੀਆਂ ਖਾਣ ਨੂੰ ਮਿਲਣਗੀਆਂ, ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਜਲੇਬੀਆਂ ਭੇਜਣ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਚ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ।