ਡੇਰਾਬੱਸੀ ਬੀ.ਡੀ.ਪੀ.ਓ. ਦਫ਼ਤਰ ਅੱਗੇ ਕਾਂਗਰਸ ਪਾਰਟੀ ਵਲੋਂ ਹਾਈਵੇ ਜਾਮ
ਮੋਹਾਲੀ, 7 ਅਕਤੂਬਰ (ਰਣਬੀਰ)- ਡੇਰਾਬੱਸੀ ਬੀ.ਡੀ.ਪੀ.ਓ. ਦਫ਼ਤਰ ਅੱਗੇ ਕਾਂਗਰਸ ਪਾਰਟੀ ਵਲੋਂ ਹਾਈਵੇ ਜਾਮ ਕਰ ਦਿੱਤਾ ਗਿਆ। ਉਨ੍ਹਾਂ ਪੰਚਾਂ ਸਰਪੰਚਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਨ ਦੇ ਦੋਸ਼ ਲਗਾਏ ਹਨ। ਟ੍ਰੈਫ਼ਿਕ ਨੂੰ ਲਘਾਉਣ ਲਈ ਪੁਲਿਸ ਵਲੋਂ ਬਦਲਵੇ ਪ੍ਰਬੰਧ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।