ਲੁਧਿਆਣਾ 'ਚ ਈ.ਡੀ. ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ
ਲੁਧਿਆਣਾ, 7 ਅਕਤੂਬਰ (ਰੂਪੇਸ਼ ਕੁਮਾਰ) - ਈ.ਡੀ. ਵਲੋਂ ਅੱਜ ਲੁਧਿਆਣਾ ਵਿਚ ਸਵੇਰ ਤੋਂ ਹੀ ਛਾਪੇਮਾਰੀ ਦਾ ਦੌਰ ਜਾਰੀ ਹੈ। ਈ.ਡੀ. ਦੀਆਂ ਕਈ ਟੀਮਾਂ ਵਲੋਂ ਲੁਧਿਆਣਾ ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਵਿਚ ਵਪਾਰੀ ਹਿੰਮਤ ਸੂਦ, ਪ੍ਰਦੀਪ ਅਗਰਵਾਲ, ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੀਵ ਅਰੋੜਾ ਸਮੇਤ ਹੋਰ ਕਈ ਵਿਅਕਤੀਆਂ ਦੇ ਠਿਕਾਣਿਆਂ 'ਤੇ ਈ.ਡੀ. ਦੀਆਂ ਕਈ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਸਵੇਰੇ ਕਰੀਬ 4 ਵਜੇ ਤੋਂ ਜਾਰੀ ਹੈ।