ਐਗਜ਼ਿਟ ਪੋਲ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ - ਸ਼ਸ਼ੀ ਥਰੂਰ
ਨਵੀਂ ਦਿੱਲੀ, 7 ਅਕਤੂਬਰ - ਕਈ ਐਗਜ਼ਿਟ ਪੋਲਾਂ ਵਿਚ ਹਰਿਆਣਾ ਵਿਚ ਕਾਂਗਰਸ ਦੀ ਸੰਭਾਵੀ ਵਾਪਸੀ ਅਤੇ ਜੰਮੂ-ਕਸ਼ਮੀਰ ਵਿਚ ਕਾਂਗਰਸ-ਨੈਸ਼ਨਲ ਕਾਨਫ਼ਰੰਸ ਗੱਠਜੋੜ ਦੀ ਜਿੱਤ ਦੇ ਅਨੁਮਾਨ ਤੋਂ ਬਾਅਦ, ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, "ਅਸੀਂ ਐਗਜ਼ਿਟ ਪੋਲ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ। ਇਸ ਵਾਰ ਖ਼ਬਰ ਚੰਗੀ ਹੈ। ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਅਸੀਂ ਜਿੱਤਾਂਗੇ। 8 ਅਕਤੂਬਰ ਨੂੰ ਸਭ ਕੁਝ ਸਪੱਸ਼ਟ ਹੋ ਜਾਵੇਗਾ," ।