JALANDHAR WEATHER

ਭੁਲੱਥ ਇਲਾਕੇ ਅੰਦਰ ਤੇਜ਼ ਤੂਫ਼ਾਨ ਤੇ ਬੇ-ਮੌਸਮੀ ਬਾਰਿਸ਼ ਨੇ ਝੋਨੇ ਦੀਆਂ ਫਸਲਾਂ ਤੇ ਕਮਾਦ ਕੀਤੇ ਢਹਿ-ਢੇਰੀ

 ਭੁਲੱਥ, 6 ਅਕਤੂਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਇਲਾਕੇ ਚ ਬੀਤੀ ਰਾਤ ਤੇਜ਼ ਤੂਫ਼ਾਨ ਤੇ ਬੇ-ਮੌਸਮੀ ਬਾਰਿਸ਼ ਨੇ ਝੋਨੇ ਤੇ ਕਮਾਦ ਦੀਆਂ ਫ਼ਸਲਾਂ ਢਹਿ-ਢੇਰੀ ਕਰਕੇ ਰੱਖ ਦਿੱਤੀਆਂ ਹਨ । ਭੁਲੱਥ ਤੋਂ ਬੋਪਾਰਾਏ ਰੋਡ 'ਤੇ ਨਾਲ ਲੱਗਦੇ ਖੇਤਾਂ 'ਚ ਤੇਜ਼ ਤੂਫਾਨ ਨੇ ਕਿਸਾਨਾਂ ਦੀਆਂ ਝੋਨੇ ਤੇ ਕਮਾਦ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ । ਜ਼ਿਕਰਯੋਗ ਹੈ ਕਿ ਆੜ੍ਹਤੀ ਯੂਨੀਅਨ ਵਲੋਂ ਲਗਾਤਾਰ ਚੱਲ ਰਹੀ ਹੜਤਾਲ ਕਰਕੇ ਪੱਕੀਆਂ ਝੋਨੇ ਦੀਆਂ ਫਸਲਾਂ ਖੇਤਾਂ ਵਿਚ ਖੜੀਆਂ ਕੱਟੇ ਜਾਣ ਦੀ ਉਡੀਕ 'ਚ ਹਨ, ਲੇਕਿਨ ਮੰਡੀ ਵਿਚ ਝੋਨਾ ਲਿਫਟਿੰਗ ਤੇ ਤੁਲਾਈ ਨਾ ਹੋਣ ਕਰਕੇ ਕਿਸਾਨ ਵਰਗ ਪਰੇਸ਼ਾਨੀ ਦੇ ਆਲਮ ਵਿਚ ਹੈ, ਜਿਸ ਕਰਕੇ ਝੋਨੇ ਦੀ ਪੂਰੀ ਤਰ੍ਹਾਂ ਪੱਕ ਚੁੱਕੀ ਫ਼ਸਲ ਦੀ ਕਟਾਈ ਕਰਨ ਤੋਂ ਕਿਸਾਨ ਅਵੇਸਲਾ ਨਜ਼ਰ ਆ ਰਿਹਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ