ਯੂ.ਪੀ. - ਜੰਗਲਾਤ ਵਿਭਾਗ ਨੇ ਫੜਿਆ ਪੰਜਵਾਂ ਬਘਿਆੜ
ਬਹਿਰਾਇਚ (ਯੂ.ਪੀ.), 10 ਸਤੰਬਰ - ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿਖੇ ਜੰਗਲਾਤ ਵਿਭਾਗ ਨੇ ਪੰਜਵੇਂ ਬਘਿਆੜ ਨੂੰ ਫੜ ਲਿਆ ਹੈ ਅਤੇ ਹੁਣ ਇਸ ਨੂੰ ਜੰਗਲਾਤ ਵਿਭਾਗ ਦੀ ਪਨਾਹਗਾਹ ਚ ਲਿਜਾਇਆ ਜਾ ਰਿਹਾ ਹੈ। ਡੀ.ਐਫ.ਓ. ਅਜੀਤ ਪ੍ਰਤਾਪ ਸਿੰਘ ਦਾ ਕਹਿਣਾ ਹੈ, "ਅਸੀਂ ਪੰਜਵੇਂ ਬਘਿਆੜ ਨੂੰ ਫੜ ਲਿਆ ਹੈ...ਇਕ ਬਚਿਆ ਹੈ, ਅਸੀਂ ਜਲਦੀ ਹੀ ਉਸ ਬਘਿਆੜ ਨੂੰ ਵੀ ਫੜ ਲਵਾਂਗੇ... ਅਸੀਂ ਬਚੇ ਬਘਿਆੜ ਨੂੰ ਫੜਨ ਲਈ ਹਰ ਰੋਜ਼ ਪੂਰੀ ਕੋਸ਼ਿਸ਼ ਕਰ ਰਹੇ ਹਾਂ..."।